ਮੁੰਬਈ, 3 ਸਤੰਬਰ (ਏਜੰਸੀਆਂ)-ਬੀਤੇ ਦੌਰ ਦੇ ਉੱਘੇ ਅਦਾਕਾਰ ਸ਼ੰਮੀ ਕਪੂਰ ਦੀਆਂ ਅਸਥੀਆਂ ਜੰਮੂ-ਕਸ਼ਮੀਰ ਦੀ ਡੱਲ ਝੀਲ 'ਚ ਜਲ-ਪ੍ਰਵਾਹ ਕਰ ਦਿੱਤੀਆਂ ਗਈਆਂ। 'ਕਸ਼ਮੀਰ ਦੀ ਕਲੀ' ਅਤੇ 'ਜੰਗਲੀ' ਵਰਗੀਆਂ ਫ਼ਿਲਮਾਂ 'ਚ ਬਾਲੀਵੁੱਡ ਦੀਆ ਸੁੰਦਰੀਆਂ ਨਾਲ ਕਸ਼ਮੀਰ ਦੀਆਂ ਵਾਦੀਆਂ 'ਚ ਸ਼ੂਟਿੰਗ ਕਰ ਚੁੱਕੇ ਸ਼ੰਮੀ ਦੇ ਗੀਤ 'ਤਾਰੀਫ਼ ਕਰੂੰ ਕਿਆ ਉਸਕੀ' ਦੀ ਸ਼ੂਟਿੰਗ ਇਸੇ ਝੀਲ 'ਚ ਹੋਈ ਸੀ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਹਮੇਸ਼ਾ ਲਈ ਇਸ ਝੀਲ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਦੇ ਬੇਟੇ ਅਦਿੱਤਿਆ ਰਾਜ ਕਪੂਰ ਨੇ ਉਨ੍ਹਾਂ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ।
No comments:
Post a Comment